ਮੈਨੂੰ ਬਾਹਰੋਂ ਸਮੁੰਦਰਾਂ ਦਾ ਖ਼ੌਫ਼
ਮੇਰੇ ਅੰਦਰ ਸਰਾਬ ਵਰਗਾ ਤੋਂ

ਪੀਲੀਆਂ ਮੌਸਮਾਂ ਦੀ ਕੰਧ ਉਤੇ
ਖਿੜਿਆ ਹੋਇਆ ਗੁਲਾਬ ਵਰਗਾ ਤੋਂ

ਸਾਹਵਾਂ ਦੇ ਜੁਲਦੇ ਬੁਝਦੇ ਸਫ਼ਿਆਂ ਤੇ
ਲਿਖਿਆ ਹੋਇਆ ਕਿਤਾਬ ਵਰਗਾ ਤੋਂ

ਤਾਕ ਵਿਚ ਜਗਦੀ ਵੀ ਅੱਖ ਵਰਗਾ ਮੈਂ
ਸ਼ੀਸ਼ਿਆਂ ਵਿਚ ਨਕਾਬ ਵਰਗਾ ਤੋਂ