ਤੀਜਾ ਹਰਫ਼

ਪਹਿਲਾ ਹਰਫ਼ ਖ਼ੁਦਾ ਦਾ ਨਾਂ
ਦੂਜਾ ਮੌਤ ਦਾ ਪਰਛਾਵਾਂ
ਤੀਜਾ ਮੇਰੀ ਜ਼ਾਤ ਦਾ ਦੀਵਾ
ਬੱਲੇ ਜਿਹੜਾ ਹਰ ਥਾਂ