ਦੋ ਤਸਵੀਰਾਂ

ਆਪਣੇ ਆਪ ਈ ਬੰਦ ਹੁੰਦੇ ਰਹੇ ਆਪਣੇ ਆਪ ਈ ਖੁਲਦੇ ਰਹੇ
ਸਾਰੀ ਰਾਤ ਹਨੇਰੀ ਦੇ ਵਿਚ ਘਰਾਂ ਦੇ ਬੂਹੇ ਝੁੱਲਦੇ ਰਹੇ

ਸੂਰਜ ਦੇ ਸੋਨੇ ਦੀ ਥਾਲੀ ਨਹਿਰ ਦੇ ਉਹਲੇ ਲੁਕਦੀ ਰਹੀ
ਸ਼ਾਮ ਦੇ ਰੰਗ ਬਰੰਗ ਹਨੇਰੇ ਪਾਣੀ ਦੇ ਵਿਚ ਘੁਲਦੇ ਰਹੇ