ਜ਼ੈਤੂਨ ਦੀ ਪਤੀ

ਮੌਤ ਦਿਆਂ
ਅੰਨ੍ਹਿਆਂ ਵਾਜਾਂ ਸੁਣਦਿਆਂ
ਜਦੋਂ ਚਾਲੀ ਦਿਨ ਬੀਤ ਗਏ

ਉਹਨੇ ਹਨੇਰੇ ਪਾਣੀਆਂ ਅੰਦਰੋਂ
ਬੀੜੀ ਵਿਚੋਂ, ਚਿੱਟਾ ਕਬੂਤਰ
ਅਸਮਾਨਾਂ ਵੱਲ ਹੱਥ ਵਧਾ ਕੇ ਛੱਡਿਆ

ਸ਼ਾਮ ਪਈ
ਤੇ ਬੇਰੀ ਅਤੇ
ਇਕ ਗਿਰਝ
ਮੰਡਲਾਂਦੀ ਪਈ ਸੀ

ਜਦ ਦੀ ਚੁੰਝ ਵਿਚੋਂ
ਜ਼ਮਾਨਿਆਂ ਦਾ ਲਹੂ
ਤੁਬਕਾ ਤੁਬਕਾ
ਬੀੜੀ ਦੇ ਹੋਂਠਾਂ ਦੇ ਉੱਤੇ
ਡਿੱਗ ਰਿਹਾ ਸੀ

ਲਹੂ ਵਿਚ ਰੰਗੀ ਚੁੰਝ ਦੇ ਅੰਦਰ
ਜ਼ੈਤੂਨ ਦੀ ਪਤੀ
ਕੰਬ ਰਹੀ ਸੀ
ਧਰਤੀ ਉਤੇ ਚਾਲੀ ਦਿਨ ਨਈਂ
ਚਾਲੀ ਵਰ੍ਹੇ ਨਈਂ
ਚਾਲੀ ਹਜ਼ਾਰ ਵਰ੍ਹੇ ਬੀਤ ਗਏ ਸਨ

ਫਿਰ ਦੋ ਤਬਕੇ
ਲਹੂ ਦੇ
ਜ਼ੈਤੂਨ ਦੀ ਖੁੰਬ ਦੀ ਪਤੀ ਉਤੋਂ
ਹੁੰਦੇ ਹੋਏ
ਨੂੰਹ ਦੀਆਂ ਦੋਹਾਂ ਅੱਖੀਆਂ ਅੰਦਰ ਡਿੱਗੇ

ਤੇ ਉਹਨੇ ਤੂਫ਼ਾਨੀ ਲਹਿਰਾਂ ਵਾਂਗੂੰ
ਹਨੇਰੇ ਪਾਣੀਆਂ ਅੰਦਰ
ਆਪਣੀ ਬੀੜੀ ਤਖ਼ਤਾ ਤਖ਼ਤਾ ਕਰ ਛੱਡੀ