ਸੱਤ ਅਸਮਾਨਾਂ ਉਤੋਂ

ਅਖਾਆਂ ਮੈਚ ਕੇ ਵੇਖਾਂ ਉਹਨੂੰ
ਜਿਹੜਾ ਨਜ਼ਰ ਨਾ ਆਵੇ
ਉਹਦੀ ਖ਼ੁਸ਼ਬੂ ਲੱਭਾਂ
ਜਿਹੜਾ ਖ਼ਾਬ ਚ ਫੁੱਲ ਖਿੜ ਹਾਵੇ
ਉਹ ਬੁਝਾਰਤ ਬਿੱਜਾਂ
ਜਿਹਦਾ ਭੇਦ ਕੋਈ ਨਾ ਪਾਵੇ

ਉਹਨੂੰ ਵਾਜਾਂ ਮਾਰਾਂ
ਜਿਹਦਾ ਨਾਂ ਮੈਨੂੰ ਨਾ ਆਵੇ
ਉਹਨੂੰ ਲੱਭ ਲਿਆਵਾਂ
ਜਿਹੜਾ ਮੈਨੂੰ ਆਨ ਗੰਵਾਵੇ
ਸੱਤ ਅਸਮਾਨਾਂ ਉਤੋਂ ਕੋਈ
ਮੇਰੀ ਖ਼ਬਰ ਲਿਆਵੇ