ਸਾਰੇ ਹਰਫ਼ ਜੁਦਾਈ ਵਾਲੇ

ਲੱਖ ਲੱਖ ਥੱਕਦਾ ਜਾਵਾਂ ਮੈਂ

ਕਲਮ ਨਾ ਮੁਕਦਾ ਸੁਫ਼ਨੇ ਨਾ ਮੁੱਕਦੇ
ਕੋਈ ਭੇਦ ਨਾ ਪਾਵਾਂ ਮੈਂ

ਸਾਰੇ ਹਰਫ਼ ਜੁਦਾਈ ਵਾਲੇ
ਕਿਸ ਨੂੰ ਯਾਰ ਬਣਾਵਾਂ ਮੈਂ

ਇਕ ਨੁਕਤੇ ਵਿਚ ਗੱਲ ਨਈਂ ਮੁੱਕਦੀ
ਕਿਹੜੇ ਪਾਸੇ ਜਾਵਾਂ ਮੈਂ

ਉਮਰਾਂ ਦੀ ਫ਼ਾਨੀ ਤਖ਼ਤੀ ਤੋਂ
ਆਪ ਈ ਮਿਟਦਾ ਜਾਵਾਂ ਮੈਂ