ਮਾਂ ਟੁਰ ਗਈ ਏ

ਦੁੱਖਾਂ ਦੇ ਦਿਲਾਸੇ ਦੇ ਕੇ ਮਿੱਠੇ ਮਿੱਠੇ ਹਾਸੇ ਦੇ ਕੇ
ਮਾਂ ਟੁਰ ਗਈ ਏ ਮਾਂ ਟੁਰ ਗਈ ਏ

ਦਿਲ ਦੇ ਰੋਗ ਮਿਟਾ ਕੇ ਸਾਰੇ ਔਖੇ ਦਰਦ ਮੁਕਾ ਕੇ ਸਾਰੇ
ਵਾਹ ਵਾਹ ਸਾਰੇ ਅਮਲ ਦਿਖਾ ਕੇ ਕਰਮ ਰਹਿਮ ਦੀ ਹਵਾ ਵਗਾ ਕੇ
ਮਾਂ ਟੁਰ ਗਈ ਏ ਮਾਂ ਟੁਰ ਗਈ ਏ

ਮਾਂ ਮਾਂ ਕਹਿ ਕੇ ਹਾਕਾਂ ਮਾਰਾਂ ਕਦੋਂ ਲਉਗੀ ਆ ਕੇ ਸਾਰਾਂ
ਹੋ ਗਏ ਸਾਰੇ ਕੰਮ ਅੱਵਲੇ, ਦੁੱਖੜੇ ਆਏ ਕਰ ਕਰ ਹੱਲੇ
ਮਾਂ ਟੁਰ ਗਈ ਏ ਮਾਂ ਟੁਰ ਗਈ ਏ

ਸਾਰੇ ਲਾਡ ਲੁਡਾ ਗਈ ਮਾਂ, ਸਾਰੇ ਗੁਰ ਸਿਖਲਾ ਗਈ ਮਾਂ
ਸਾਰੇ ਉਸ ਦੇ ਵਾਧੂ ਕਾਰੇ, ਰੋੜ੍ਹ ਗਈ ਦੁੱਖ ਸਾਡੇ ਸਾਰੇ
ਮਾਂ ਟੁਰ ਗਈ ਏ ਮਾਂ ਟੁਰ ਗਈ ਏ

ਦਿਲ ਅੱਵਲੜਾ ਕਿਧਰੇ ਲਾਵਾਂ, ਕਿੱਦਾਂ ਸਾਰੇ ਦੁੱਖ ਮਿਟਾਵਾਂ
ਮਾਂ ਟੁਰ ਗਈ ਏ ਮਾਂ ਟੁਰ ਗਈ ਏ

ਲਿਖੇ ਲਵਾਈ ਮਾਂ ਦੀ ਗੱਲ, ਕਿਸ ਡਿੱਠੀ ਏ ਆਈ ਕੱਲ੍ਹ
ਮਰ ਗਈ ਸਾਡੀ ਮਾਂ, ਮਰ ਗਈ ਏ