ਮਾਂ ਦੀ ਜੁਦਾਈ

ਦੌਰਿਆਂ ਦਾ ਦਰਦ ਮਕਾਨਾ ਬੜਾ ਔਖਾ ਏ
ਦੁੱਖਾਂ ਦੇ ਖ਼ਜ਼ਾਨੇ ਨੂੰ ਲੁਕਾਨਾ ਬੜਾ ਔਖਾ ਏ

ਮਾਂਵਾਂ ਲਈ ਔਲਾਦ ਤੇ ਔਲਾਦ ਲਈ ਮਾਂਵਾਂ ਦਾ
ਵੇਲ਼ਾ ਜੋ ਬਿੱਛੂ ੜੇ ਦਾ ਨਿਭਾਉਣਾ ਬੜਾ ਔਖਾ ਏ

ਸਬਰ ਦੀਆਂ ਮੱਤਾਂ ਦਿੰਦੇ ਆਪਣੇ ਪਰਾਏ ਨੇਂ
ਰਲ਼ ਕੇ ਤੇ ਦੁੱਖਾਂ ਨੂੰ ਵੰਡਾਨਾ ਬੜਾ ਔਖਾ ਏ

ਅੱਗ ਜੋ ਬਿੱਛੂ ੜੇ ਦੀ ਪਈ ਸੱਧਰਾਂ ਨੂੰ ਸਾੜਦੀ
ਹਿਜਰ ਵਾਲੇ ਲੰਬੂ ਦਾ ਬੁਝਾਣਾ ਬੜਾ ਔਖਾ ਏ

ਦੁੱਖ ਲੱਗੀ ਵਾਲਿਆਂ ਨੂੰ ਲੱਗੀ ਵਾਲੇ ਜਾਣ ਦੇ
ਦੁੱਖ ਸੀਨਾ ਖੋਲ ਕੇ ਦਿਖਾਣਾ ਬੜਾ ਔਖਾ ਏ

ਜਿਹਦੀ ਮਾਂ ਜਿਉਂਦੀ ਹੋਓ ਜੱਗ ਵਿਚ ਉਸ ਨੂੰ
ਦੁੱਖਾਂ ਦੀ ਹਨੇਰੀ ਤੋਂ ਡਰਾ ਨਾ ਬੜਾ ਔਖਾ ਏ

ਬਿਨਾਂ ਮਾਂਵਾਂ ਪਲ਼ ਜਾਂਦੇ ਬਚੜੇ ਹਜ਼ਾਰਾਂ ਨੇਂ
ਜਨ ਕੇ ਤੇ ਗ਼ੈਰਾਂ ਪੱਲੇ ਪਾਨਾ ਬੜਾ ਔਖਾ ਏ

ਮਾਂਵਾਂ ਢਕ ਲੈਂਦੀਆਂ ਨੇਂ ਐਬ ਔਲਾਦਾਂ ਦੇ
ਐਬੀਆਂ ਨੂੰ ਸੀਨੇ ਨਾਲ਼ ਲਾਣਾ ਬੜਾ ਔਖਾ ਏ

ਭਾਗਾਂ ਵਾਲੇ ਹਰ ਵੇਲੇ ਸੇਵਾ ਮਾਂ ਦੀ ਕਰਦੇ
ਸੇਵਾ ਬਿਨਾਂ ਜੰਤਾਂ ਚ ਜਾਣਾ ਬੜਾ ਔਖਾ ਏ

ਮਾਂ ਰੁੱਸ ਜਾਵੇ ਜਦੋਂ ਰੱਬ ਰੁੱਸ ਜਾਂਦਾ ਏ
ਮਾਂ ਬਿਨਾਂ ਰੱਬ ਨੂੰ ਮਨਾਣਾ ਬੜਾ ਔਖਾ ਏ

ਮਾਂ ਬਿਨਾਂ ਸਿਰ ਮੱਥਾ ਕੋਈ ਵੀ ਨਈਂ ਚੰਮ ਦਾ
ਮੂੰਹ ਸਿਰ ਕਿਸੇ ਤੋਂ ਚੁੰਮਾਨਾ ਬੜਾ ਔਖਾ ਏ

ਟੁੱਟ ਜਾਵੇ ਪੀਂਘ ਤੇ ਹੁਲਾਰੇ ਮੁੱਕ ਜਾਂਦੇ ਨੇਂ
ਟੁੱਟੇ ਹਵੇ-ਏ-ਹੁਲਾਰੇ ਨੂੰ ਪਚਾਣਾ ਬੜਾ ਔਖਾ ਏ

ਜਦੋਂ ਦੀ ਲਵਾਈ ਕੋਲੋਂ ਮਾਂ ਚਲੇ ਗਈ ਏ
ਫੁੱਟ ਇਹ ਜੁਦਾਈ ਦਾ ਮਿਟਾਣਾ ਬੜਾ ਔਖਾ ਏ