ਕਦਮਾਂ ਚ ਮਾਂ ਦੇ ਸਿਰ ਅਪਣਾ ਝੁਕਾਵਾਂ
ਮੁਹੱਬਤ ਦੇ ਰਾਗਾਂ ਨੂੰ ਹਰ ਵੇਲੇ ਗਾਵਾਂ

ਮਾਂ ਦੀ ਏ ਬਰਕਤ ਭਰੇ ਮੇਰੇ ਪੱਲੇ
ਸਿਫ਼ਤ ਕਿਹੜੀ ਕਿਹੜੀ ਮੈਂ ਮਾਂ ਦੀ ਸੁਣਾਵਾਂ

ਜਿਹਦੇ ਹੁਕਮ ਥੀਂ ਮੇਰੀ ਬਿਗੜੀ ਵੀ ਬਣਦੀ
ਉਹਦੇ ਹੁਕਮ ਨੂੰ ਕਿਉਂ ਹਵਾ ਵਿਚ ਉੜਾਵਾਂ

ਜਿਹਦੀ ਤਾਬੇਦਾਰੀ ਲਈ ਕੁਰਆਨ ਆਖੇ
ਚੁਮ ਚੁਮ ਹੁਕਮ ਉਸ ਦਾ ਅੱਖੀਆਂ ਨੂੰ ਲਾਵਾਂ

ਜਿਹੜੀ ਨੌਂ ਮਹੀਨੇ ਰਹੀ ਲੈ ਕੇ ਫਿਰਦੀ
ਤੇ ਮੈਂ ਭਾਰ ਉਸਦਾ ਕਿਉਂ ਨਾ ਉਠਾਵਆਂ

ਮੇਰੇ ਸੁਖ ਲਈ ਜਿਸ ਨੇ ਕੱਟੇ ਜਗਾਰੇ
ਮੈਂ ਪਲਕਾਂ ਦੇ ਵਿਚ ਕਿਉਂ ਨਾ ਉਸ ਨੂੰ ਬਿਠਾਵਾਂ

ਜਿਹਨੇ ਸਖ਼ਤੀ ਸਮਿਆਂ ਦੀ ਮੇਰੇ ਲਈ ਝਲੀ
ਮੈਂ ਹਰ ਦਰਦ ਉਸ ਦਾ ਕਿਉਂ ਨਾ ਵੰਡਾਵਾਂ

ਮੁਸ਼ਕਿਲ ਲਵਾਈ ਤੋਂ ਦੂਰੋਂ ਦੀ ਲੰਘੇ
ਜਦੋਂ ਸਿਰ ਤੇ ਹੁੰਦੀਆਂ ਨੇਂ ਮਾਂਵਾਂ ਦੀਆਂ ਛਾਵਾਂ