ਮਾਂ ਦੀ ਕਰ ਸੇਵਾ

ਮਾਂਵਾਂ ਠੰਢੀਆਂ ਛਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਇਹ ਵੇਲ਼ਾ ਫਿਰ ਹੱਥ ਨਈਓਂ ਆਉਣਾ ਕਲਿਆਂ ਬਹਿ ਕੇ ਤੂੰ ਪਛਤਾਉਣਾ

ਨਾ ਭਰ ਠੰਢੀਆਂ ਹਾਂਵਾਂ ਮਾਂ ਦੀ ਕਰ ਸੇਵਾ
ਹਰਦਮ ਦੇਏ ਦੁਆਵਾਂ ਮਾਂ ਦੀ ਕਰ ਸੇਵਾ
ਮਾਂ ਜੱਗ ਦਾ ਅਨਮੋਲ ਖ਼ਜ਼ਾਨਾ ਜਿਸਦੀ ਹਰ ਇਕ ਸਿਫ਼ਤ ਸ਼ਹਾਨਾ

ਕਿਹੜੀ ਸਿਫ਼ਤ ਗਿਣਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਮਾਂ ਹਰ ਵੇਲੇ ਰਹਿਮਤ ਵੰਡ ਦੀ ਚੋਰੀ ਦੇਵੇ ਘਿਓ ਤੇ ਖੰਡ ਦੀ

ਰਹਿਮਤ ਦਾ ਪ੍ਰਛਾਂਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਤੈਨੂੰ ਸਿੱਧੇ ਰਾਹ ਤੇ ਪਾਵੇ ਹਰਦਮ ਪਿਆਰ ਦੇ ਚੋਪੇ ਲਾਵੇ

ਕਿਹੜੀ ਗੱਲ ਸਮਝਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਮਾਂ ਦੀ ਜ਼ਿਆਰਤ ਐਨ ਇਬਾਦਤ ਮਾਂ ਵਰਗੀ ਨਈਂ ਕੋਈ ਸੰਗਤ

ਹਸ਼ਰ ਦਾ ਹੈ ਸਿਰਨਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਮਾਂ ਈ ਸਾਰੇ ਲਾਡ ਲਡਾਵੇ ਤੇਰਾ ਦੁੱਖ ਤੇ ਦਰਦ ਵੰਡਾਵੇ

ਕਰਦੀ ਦੂਰ ਬਲਾਵਾਂ, ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਮਾਂ ਦੁਨੀਆ ਵਿਚ ਤੋਹਫ਼ਾ ਰੱਬ ਦਾ ਜਿਹੜਾ ਦੌਲਤ ਨਾਲ਼ ਨਈਂ ਲੱਭਦਾ

ਅੱਖਾਂ ਵਿਚ ਲੁਕਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਮਾਂ ਦੇ ਕਦਮਾਂ ਥੱਲੇ ਜੰਨਤ ਤੰਨ ਮੰਨ ਵਾਰ ਕੇ ਕਰ ਲਈਏ ਖ਼ਿਦਮਤ

ਮਾਂ ਧੁਲ ਦਾ ਪਰਛਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਇਹ ਫੁੱਲ ਕਦੇ ਨਈਂ ਮੁਰਝਾਂਦਾ ਉਸ ਦਾ ਮੁਸ਼ਕ ਕਦੇ ਨਈਂ ਜਾਂਦਾ

ਚਲਦੀਆਂ ਰਹਿਣ ਹਵਾਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ
ਨੂਰ ਅਹਿਮਦ ਸ਼ਾਹ ਜਿੱਤ ਗਿਆ ਬਾਜ਼ੀ, ਜੇ ਕਰ ਮਾਂ ਨੂੰ ਕਰ ਲਿਆ ਰਾਜ਼ੀ

ਭੈਣਾਂ ਨਾਲ਼ ਭਰਾਂਵਾਂ ਮਾਂ ਦੀ ਕਰ ਸੇਵਾ
ਹਰਦਮ ਦੇਵੇ ਦੁਆਵਾਂ ਮਾਂ ਦੀ ਕਰ ਸੇਵਾ