ਹੱਦ ਤੋਂ ਬਾਅਦ

ਬਾਰ੍ਹਾਂ ਵਰ੍ਹੇ ਤਾਂ ਹੱਦ ਹੁੰਦੀ ਹੈ
ਅਸੀਂ ਕੁੱਤੇ ਦੀ ਪੂੰਛ ਚੋਵੀ ਸਾਲ ਵੰਝਲੀ ਚ ਪਾ ਕੇ ਰੱਖੀ ਹੈ
ਜਿਹਨਾਂ ਲਾਠੀ ਸਹਾਰੇ ਤੁਰਨ ਵਾਲੇ
ਅਪਾਹਜ ਲੋਕਾਂ ਦੇ ਮੱਥੇ ਤੇ
ਮਾਉਂਟ ਬੈਟਨ ਨੇ ਆਜ਼ਾਦੀ ਦਾ ਸ਼ਬਦ ਲਿਖ ਦਿੱਤਾ ਸੀ
ਅਸੀਂ ਉਹ ਮੱਥੇ
ਉਨ੍ਹਾਂ ਦੀਆਂ ਲਾਠੀਆਂ ਦੇ ਨਾਲ਼ ਫੇਹ ਫੇਹ ਸੁੱਟਣੇ ਹਨ
ਅਸਾਂ ਏਸ ਪੂਛ ਨੂੰ ਵੰਝਲੀ ਸਣੇ
ਏਸ ਅੱਗ ਵਿਚ ਝੋਕ ਦੇਣਾ ਹੈ
ਜਿਹੜੀ ਅੱਜ ਦੇਸ਼ ਦੇ ਪੰਜਾਹ ਕੜੋੜ
ਲੋਕਾਂ ਦੇ ਮਨਾਂ ਵਿਚ ਸੁਲਗ ਰਹੀ ਹੈ
ਪੂਛ ਜਿਹੜੀ ਅਪ ਤਾਂ ਸਿੱਧੀ ਨਾ ਹੋਸਕੀ
ਇਹਨੇ ਵੰਝਲੀ ਨੂੰ ਵੱਜਣ ਜੋਗੀ ਕਿੱਥੇ ਛੱਡਿਆ ਹੋਣਾ?