ਰਊਫ਼ ਸ਼ੇਖ਼
1934 – 2000

ਰਊਫ਼ ਸ਼ੇਖ਼

ਰਊਫ਼ ਸ਼ੇਖ਼

ਜਦੀਦ ਪੰਜਾਬੀ ਗ਼ਜ਼ਲ ਦੇ ਹਵਾਲੇ ਨਾਲ਼ ਰਊਫ਼ ਸ਼ੇਖ਼ ਦਾ ਇਕ ਨਿਵੇਕਲਾ ਮੁਕਾਮ ਏ। ਆਪ ਨੇ ਪੰਜਾਬੀ ਗ਼ਜ਼ਲ ਨੂੰ ਨਿੱਤ ਨਵੇਂ ਰਹਜਾਨਾਤ ਨਾਲ਼ ਮੁਤਾਅਰਫ਼ ਕਰਵਾਇਆ। ਅਸਲ ਨਾਂ ਅਬਦੁਲ ਰਊਫ਼ ਤੇ ਅਦਬੀ ਦੁਨੀਆ ਵਿਚ ਰਊਫ਼ ਸ਼ੇਖ਼ ਦੇ ਨਾਂ ਤੋਂ ਸ਼ੋਹਰਤ ਪਾਈ। ਆਪ ਦਾ ਤਾਅਲੁੱਕ ਜ਼ਿਲ੍ਹਾ ਹਾਫ਼ਿਜ਼ ਆਬਾਦ ਤੋਂ ਸੀ ਤੇ ਬੀ ਏ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਕਾਰੋਬਾਰ ਵਾਸਤੇ ਲਾਹੌਰ ਆ ਗਏ। ਲਾਹੌਰ ਵਿਚ ਅਦਬੀ ਸੰਗਤਾਂ ਨਾਲ਼ ਉਠਣਾ ਬੈਠਣਾ ਹੋਇਆ ਤੇ ਬਹੁਤ ਛੇਤੀ ਸ਼ਾਇਰੀ ਵਿਚ ਤਾਕ ਹੋ ਗਏ। ਆਪ ਨੇ ਪਾਕਿਸਤਾਨ ਰਾਇਟਰਜ਼ ਗਿਲਡ ਦੇ ਸੈਕਰੇਟਰੀ ਦੇ ਤੌਰ ਤੇ ਵੀ ਖ਼ਿਦਮਾਤ ਸਿਰ ਅੰਜਾਮ ਦਿੱਤੀਆਂ।

ਰਊਫ਼ ਸ਼ੇਖ਼ ਕਵਿਤਾ

ਗ਼ਜ਼ਲਾਂ