ਬੁਲ੍ਹਿਆ ਮੇਰੀ ਬੁੱਕਲ਼ ਵਿਚੋਂ

ਬੁੱਲ੍ਹਿਆ ਮੇਰੀ ਬੁੱਕਲ਼ ਵਿਚੋਂ ਕਿਸ ਤਰਾਂ ਨਿਕਲੇ ਚੋਰ
ਆਲ ਦੁਆਲੇ ਮੁੱਲਾ ਕਾਜ਼ੀ ਮੈਂ ਵਿਚਕਾਰ ਖਲੋਤਾ
ਜ਼ਰਮ ਧਰਮ ਦਾ ਕੈਦੀ ਬਣ ਕੇ ਪੱਬਾ ਭਾਰ ਖਲੋਤਾ
ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹੋਰੇਦਾਰ ਖਲੋਤਾ
ਗਲ਼ ਪਿਆ ਢੋਲ ਜੇ ਲਾਹੁਣਾ ਚਾਵ੍ਹਾਂ ਪੈ ਜਾਂਦਾ ਏ ਸ਼ੋਰ
ਬੁੱਲੇਆ ਮੇਰੀ ਬੁੱਕਲ਼ ਵਿਚੋਂ ਕਿਸ ਤਰਾਂ ਨਿਕਲੇ ਚੋਰ