ਰੰਗਤ ਮਹਿਕ ਨਫਾਸਤ ਓਹਦੇ ਬੁੱਲ੍ਹਾਂ ਦੀ

ਰੰਗਤ ਮਹਿਕ ਨਫਾਸਤ ਓਹਦੇ ਬੁੱਲ੍ਹਾਂ ਦੀ
ਐਸੀ-ਤੈਸੀ ਕਰ ਦਿੰਦੀ ਆ ਫੁੱਲਾਂ ਦੀ

ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆਂ ਵਾਂ
ਮੈਨੂੰ ਕੀ ਪਰਵਾਹ ਏ ਛੱਲਾਂ-ਛੁੱਲਾਂ ਦੀ

ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏ
ਤੇਰੇ ਪੰਡਤ ਫਾਦਰ ਦੀ ਤੇ ਮੁੱਲਾਂ ਦੀ