ਨਾਲ਼ ਖੁੱਲੀ ਏ ਦਰ ਤੇ ਮੈਂ
ਇਕ ਦੂਜੇ ਦੇ ਮੁਜਰਮ ਆਂ
ਮੇਰੇ ਕਤਰੇ ਪਰ ਤੇ ਮੈਂ
ਇੱਟ ਦਾ ਬਦਲਾ ਪੱਥਰ ਏ
ਉਹ ਹੋਇਆ ਪੱਥਰ ਤੇ ਮੈਂ?
ਸਾਨੂੰ ਲੈ ਕੇ ਬਹਿ ਗਈ ਏ
ਮਿੱਲਾਂ ਤੇਰੀ ਸ਼ਰ ਤੇ ਮੈਂ
ਲੜਦੇ ਪੈ ਆਂ ਅਜ਼ਲਾਂ ਤੋਂ
ਅਣਹੋਣੀ ਦਾ ਵਰ ਤੇ ਮੈਂ
ਸੂਰਜ ਦਾ ਪਰਛਾਵਾਂ ਹਾਂ
ਡੁੱਬ ਗਿਆ ਜੇਕਰ ਤੇ ਮੈਂ
ਬਾਹਮਣ ਬੈਠਾ ਵੇਖ ਰਹੀਆਂ
ਮਸਜਿਦ ਦੇ ਮੰਬਰ ਤੇ ਮੈਂ
ਦੋਵੇਂ ਸਾਬਰ ਹੋ ਗਏ ਆਂ
ਉਹ ਏ ਆਪਣੇ ਘਰ ਤੇ ਮੈਂ