ਤੇਰੇ ਨਾਂ

ਜਿਹੜਾ ਅੱਥਰੂ ਜੰਮਣ ਭੋਈਂ ਦੀ
ਯਾਦ ਵਿਚ ਕਿਰਿਆ
ਉਹ ਵੀ ਤੇਰੇ ਨਾਂ

ਜਿਹੜਾ ਹੌਕਾ ਦਿਲ ਵਿਚ
ਯਾਰ ਲਈ ਭਰਿਆ
ਉਹ ਵੀ ਤੇਰੇ ਨਾਂ

ਜਿਹੜਾ ਤੀਰ ਮਿਰਜ਼ੇ ਯਾਰ
ਵੱਲ ਅਸਮਾਨੇ ਜੁੜਿਆ
ਉਹ ਵੀ ਤੇਰੇ ਨਾਂ

ਜਿਹੜਾ ਕਾਸਾ ਕਣ ਪੜਵਾ ਕੇ
ਰਾਂਝੇ ਹੱਥ ਵਿਚ ਫੜਿਆ
ਉਹ ਵੀ ਤੇਰੇ ਨਾਂ