ਇਕ ਲਹੂ ਭਰੀ ਚਨਾਬ ਸੀ
ਜਿਹਨੂੰ ਤੱਕਣਾ ਅੱਤ ਅਜ਼ਾਬ ਸੀ

ਕੁੱਝ ਕਲੀਆਂ ਸੋਹਲ ਮਲੂਕ ਸਨ
ਅਤੇ ਪੱਥਰਾਂ ਹਾਰ ਸਲੋਕ ਸਨ

ਕੁੱਝ ਫੁਲ ਖੜੇ ਸਨ ਮਹਿਕਦੇ
ਜੋ ਜੱਗ ਨੇ ਡਿਠੇ ਸਹਿਕਦੇ

ਕੁੱਝ ਰੁੱਖ ਸਨ ਛਾਂਵਾਂ ਵੰਡਦੇ
ਵੱਸ ਪੇ ਗਏ ਕੂੜ ਪਖੰਡ ਦੇ

ਇਕ ਧਰਤੀ ਵਰਗੀ ਮਾਂ ਸੀ
ਜਿਹਦੀ ਪੁੱਤਰਾਂ ਵੱਢੀ ਛਾਂ ਸੀ

ਇਕ ਰੱਬ ਸੀ ਅਰਸ਼ੀ ਤੱਕਦਾ
ਜਿਹਨੂੰ ਮੈਂ ਕੁੱਝ ਆਖ ਨਹੀਂ ਸਕਦਾ

ਹਵਾਲਾ: ਵੱਖ ਹੋਣ ਤੋਂ ਪਹਿਲਾਂ, ਟੋਪੀਕਲ ਪਬਲਿਸ਼ਰਜ਼ ਲਾਹੌਰ; ਸਫ਼ਾ 69 ( ਹਵਾਲਾ ਵੇਖੋ )