ਤੇਰੇ ਹਾਸੇ ਖਿਲਰੇ ਰਹਿਣ

ਤੂੰ ਸੋਹਣੀ, ਮਨਮੋਹਣੀ, ਸੋਹਣੇ ਦਵਾ ਲੱਲ
ਸੋਹਣੀ ਢੱਠੇ ਥਾਂ ਜਿਥੇ ਬੈਠ ਕਰੀਂ ਖ਼ਿਆਲ
ਖਿੜਿਆ ਫੁਲ ਚੰਬੇ ਦਾ ਬਦ ਖ਼ਤਾਂ ਵਾਲੇ ਵੀੜ੍ਹੇ
ਖ਼ੁਸ਼ਬੂਵਾਂ ਹਰ ਪਾਸੇ ਰਿਹਾ ਨਾ ਕੋਈ ਮਲਾਲ

ਤੂੰ ਜਾਪੇਂ ਸਰਘੀ ਤਾਰਾ ਲਿਸ਼ਕੇ ਸੱਤ ਅਸਮਾਨ
ਸੱਧਰਾਂ ਦੇ ਵਿਚਕਾਰ ਜੁਗ ਜੁਗ ਕਰੀਂ ਕਮਾਲ
ਸੀਤ ਹਵਾਵਾਂ ਵਿਚ ਜਿਵੇਂ ਕੋਸੀ ਧੁੱਪ ਦਾ ਸੇਕ
ਹਰ ਵੇਲੇ ਨਿੱਘਾ ਰੱਖਦਾ ਜਦ ਕਰੀਏ ਤੇਰਾ ਖ਼ਿਆਲ

ਰੱਬ ਕਰੇ ਸੱਦ ਆਈਂ ਮੁੱਖ ਤੇਰੇ ਹਾਸੇ ਖਿਲਰੇ ਰਹਿਣ
ਹੱਸਦੇ ਵਸਦੇ ਜਿਊਣ ਜੋਗੀਏ ਦੁੱਖ ਸੁੱਖ ਦਾ ਕਰੀਂ ਸੰਭਾਲ਼