ਨਾ ਐਵੇਂ ਜਿੰਦੜੀ ਰੋਲ਼ ਕੁੜੇ

ਇਹ ਦੁਨੀਆ ਹੇਰਾਫੇਰੀ ਏ
ਨਾ ਤੇਰੀ ਏ ਨਾ ਮੇਰੀ ਏ
ਨਾ ਦਿਲ ਦੇ ਦੁੱਖੜੇ ਫੋਲ ਕੁੜੇ
ਜੋ ਸੱਚ ਹੈ ਮੂੰਹੋਂ ਬੋਲ ਕੁੜੇ

ਇਥੇ ਹਰ ਥਾਂ ਝੂਠ ਦਾ ਡੇਰਾ ਏ
ਨਾ ਦੱਸਦਾ ਦੂਰ ਸਵੇਰਾ ਏ
ਹਰ ਦਿਲ ਕੂੜ ਘਣੇਰਾ ਏ
ਇਹ ਪਲ ਦੋ ਪਲ ਦਾ ਫੇਰਾ ਏ
ਤੂੰ ਅਣਝੱਕ ਤੇ ਇਨ ਭੁੱਲ ਕੁੜੇ
ਨਾ ਐਵੇਂ ਜਿੰਦੜੀ ਰੋਲ਼ ਕੁੜੇ

ਇਥੇ ਸਦਾ ਕਿਸੇ ਨਾ ਰਹਿਣਾ ਏ
ਜੋ ਸੱਚ ਹੈ ਉਹੀਓ ਕਹਿਣਾ ਏ
ਦੁੱਖ ਨਾਲ਼ ਵੀ ਸਾਕ ਪੁਰਾਣਾ ਏ
ਸੁੱਖ ਨੇ ਕੋਲ਼ ਵੀ ਬਹਿਣਾ ਏ
ਦੁੱਖ ਸੁੱਖ ਨਾਲ਼ ਰਿਸ਼ਤਾ ਜੋੜ ਕੁੜੇ
ਨਾ ਐਵੇਂ ਜਿੰਦੜੀ ਰੋਲ਼ ਕੁੜੇ

ਇਥੇ ਹਰ ਦਿਲ, ਅੱਖ ਹਰਜਾਈ ਏ
ਤੀਰ,ਮੇਰ ਜਿੰਦ ਗੰਵਾਈ ਏ
ਅੱਜ ਤੇਰੀ ਵੀ ਕੁੜਮਾਈ ਏ
ਤੈਨੂੰ ਸਖੀਆਂ ਮਹਿੰਦੀ ਲਾਈ ਏ
ਕੱਲ੍ਹ ਸਾਹੁਰੇ ਜਾਣਾ, ਨਾ ਡੋਲ ਕੁੜੇ
ਨਾ ਐਵੇਂ ਜਿੰਦੜੀ ਰੋਲ਼ ਕੁੜੇ

ਹਵਾਲਾ: ਵੇਲ਼ਾ ਸਿਮਰਨ ਦਾ, ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )