ਤੋਂ ਕੌਣ

ਇਹ ਪੈਸੇ ਮੰਗਦਾ ਏ
ਤੇ ਦੇ ਦਿਓ ਇਹਦੀ ਮਜ਼ਦੂਰੀ
ਗੌਰਮਿੰਟ ਦਾ ਮੁਲਾਜ਼ਮ ਏ
ਫ਼ਿਰ ਕਾਹਦੇ ਪੈਸੇ?
ਗੁੜ ਵਿਚੋਂ ਨਿਕਲਿਆ ਬੰਦਾ
ਚਿੱਟੇ ਲੀੜੇ ਪਾਏ, ਲੋਕਾਂ ਵੱਲ ਵੇਖਦਾ ਏ
ਪੂਰੇ ਹੋ ਕੇ ਖਲੋ
ਡਾਢੀ ਬੋ ਆਂਦੀ ਏਏ
ਤੋਂ ਕੌਣ ਐਂ!
ਕੀ ਤੇਰਾ ਲਹੂ ਰਤਾ ਏ
ਕੀ ਤੇਰਾ ਮਾਸ ਮਨੁੱਖ ਵਰਗਾ ਏ
ਤੇਰਾ ਨੱਕ, ਕਣ, ਬੁਲਾ, ਅੱਖੀਆਂ
ਸਾਡੇ ਵਾਂਗ ਖੁਲ੍ਹੀਆਂ ਨੇਂ
ਦਿਮਾਗ਼ ਤੇ ਦਿਲ ਵੀ ਹੈਗਾ
ਤੂੰ ਸਾਡੇ ਜੱਸੀਆਂ ਦੀ ਗੰਧ
ਵਿਚ ਵੜ ਸੁਥਰਾਈਆਂ ਕਰਦਾ
ਕਈ ਵਾਰ ਆਪਣੇ ਸਾਹਵਾਂ ਤੋਂ ਹਿਰਦਾ
ਵੇ ਪਰਾਂਹ ਹੋ ਕੇ ਖਲੋ
ਨੱਕ ਤੇ ਲੀੜਾ ਰੁਖ ਸਾਫ਼ ਤਣ ਬੋਲੇ
ਇਹਨੂੰ ਕੁੱਝ ਨਾ ਦੇਣਾ ਗੌਰਮਿੰਟ ਦਾ ਮੁਲਾਜ਼ਮ ਏ
ਤੋਂ ਕੌਣ ਐਂ?
ਤੈਨੂੰ ਹੱਥ ਲਾ ਵੇਖਾਂ
ਤੋਂ ਸਾਹ ਲੈਂਦਾ ਐਂ
ਤੋਂ ਸੁਣ ਸਕਦਾ ਏ
ਤੋਂ ਬੋਲ ਸਕਦਾ ਏ

ਸਾਹਿਬ ਜੀ ਸਾਬਣ ਦੇ ਦਿਓ
ਤਣ ਧੋਣ ਲਈ
ਤੂੰ ਤਿੰਨ ਦੀ ਮੈਲ , ਸਾਬਣ ਧੋ ਫ਼ਾਰਗ਼ ਥੀਆ
ਅਸਾਂ ਮੰਨ ਦਿਆਂ ਮੀਲਾਂ ਕਿਵੇਂ ਸਾਫ਼ ਕਰਾਂਗੇ
ਤੇਰੀ ਮਿਸਕ ਸਵਾਲ ਛੱਡ ਗਈ

ਹਵਾਲਾ: ਵੇਲ਼ਾ ਸਿਮਰਨ ਦਾ; ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )