ਪੱਟ ਪੱਟ ਉਡੀਕਣ ਅੱਖੀਆਂ

ਬੇਵਸਾਹੀ ਜਿੰਦੜੀ, ਰੰਗ ਕੌਣ ਭਰੇ
ਸੁਫ਼ਨੇ ਅੱਖ ਪਾਣੀ, ਹੱਥ ਕੌਣ ਧਰੇ
ਸਾਹ ਸੀਤ ਹਵਾ, ਦਿਲ ਕੋਰਾ ਜੰਮਿਆ
ਸੁੰਜਾ ਸਾਰਾ ਸ਼ਹਿਰ, ਕਣ ਕੌਣ ਧਰੇ

ਫੁੱਲਾਂ ਹੇਠ ਵਸੇਬ, ਕਮਾ ਗਏ ਲੇਖ
ਦਿਲ ਦਰਦਾਂ ਗੁੱਝੀ ਸੱਟ ਕੌਣ ਜਰੇ
ਦਰਿਆ ਪਾਰ ਕੰਢੇ, ਕੋਈ ਬੀੜੀ ਉੱਤਰੇ
ਪੱਟ ਪਿੱਟ ਉਡੀਕਣ ਅੱਖੀਆਂ, ਬੰਦ ਕੌਣ ਕਰੇ

ਇਕ ਮਠ ਚੁੱਕੀ, ਵੇਖ ਦੂਜੀ ਤਿਆਰ
ਵਾਰੀ ਉਡੀਕਣ ਪਏ, ਹੱਥ ਸੀਸ ਧਰੇ

ਹਵਾਲਾ: ਵੇਲ਼ਾ ਸਿਮਰਨ ਦਾ, ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )