ਝਾਂਜਰਾਂ ਮਾਰਨ ਚੀਕਾਂ
ਮਾਏ ਮੇਰੀ ਚੰਗੇਰੀ ਭੁੱਖੀ ਕਰਕੇ ਟੁਰ ਗਿਓਂ
ਝਾਂਜਰਾਂ ਮਾਰਨ ਚੀਕਾਂ
ਲੋਕੀ ਖਾ ਗਏ ਮੇਰਾ ਮਾਸ
ਆਸਾਂ ਦਾ ਰੌਲ਼ਾ ਬਣ ਗਿਆ ਦਿਲ ਮੇਰਾ
ਪਹਿਲਾਂ ਰੱਬ ਨੇ ਮੈਨੂੰ ਤੇਰੇ ਵਿਚ ਸੁੱਟਿਆ
ਮਾਏ ਮੇਰੇ ਬਾਦੋਂ ਜਮ ਲਈ ਤੋਂ ਕਬਰ
ਤੇ ਸੂਰਜ ਤੇ ਫਿੱਕੀ ਰੋਟੀ ਲਾਈ
ਇੰਤਜ਼ਾਰ ਮੇਰਾ ਹੁਣ ਕੌਣ ਕਰੇਗਾ
ਸਦੀਆਂ ਕਰਨ ਵੈਣ ਨੀ ਮਾਏ
ਝਾਂਜਰਾਂ ਮਾਰਨ ਚੀਕਾਂ
ਤੇਰੇ ਬਾਅਦ ਅੱਖਾਂ ਜ਼ਖ਼ਮੀ ਹੋਈਆਂ
ਤੇ ਪੱਥਰਾਂ ਦੇ ਦਿਲ ਲਹੂ ਹੋਏ
ਝਾਂਜਰਾਂ ਮਾਰਨ ਚੀਕਾਂ