ਤੌਬਾ ਦੀ ਨਾ ਟੂਰ ਕੋਈ

ਰਾਤ ਨੇ ਅਖ਼ੀਰ ਬੂਹੇ ਖੜਕਾਏ
ਮੈਂ ਹੁੰਦੀ ਤੇ ਬੋਲਦਿਆਂ ਕੰਧਾਂ
ਅੱਗ ਦਾ ਹਿਜਰ ਨਹੀਂ, ਹਿਜਰ ਮੇਰਾ
ਕੰਧਾਂ ਅਤੇ ਸਵੇਰਾ ਕਿਹੜਾ
ਕਦੀ ਫਿਰਾਂ ਮੈਂ ਛਾਂ ਤੋਂ ਆਪਣੀ
ਮੁੱਕਦੀ ਜਾਵਾਂ ਹੱਥਾਂ ਤੋਂ
ਜਿਉਂਦੀ ਰਵੇ ਮੇਰੇ ਘਰ ਦੀ ਮਿੱਟੀ

ਕਬਰਾਂ ਮਿੱਟੀ
ਅੱਖਾਂ ਮਿੱਟੀ
ਚਾਨਣੀ ਕੋਲ਼ ਵੀ ਮਿੱਟੀ ਮਿੱਟੀ
ਜਿਉਂਦੀ ਰਵੇ ਉਹ ਜਿਹਦੀ ਅੱਗ ਦੀ ਮਿੱਟੀ
ਵਾਗਾਂ ਹੱਥ ਨੇਂ ਉਮਰ ਗੁਜ਼ਾਰਨ
ਬੰਦਾ ਇਕੋ ਈ ਥਾਂ ਦਾ ਸਫ਼ਰੀ
ਚੰਨ ਬਲਦਾ ਰਾਤੀਂ

ਅੱਗ ਬੰਦਿਆਂ ਨਾਲ਼ੀ ਪਈ ਸੜਦੀ
ਮਿੱਟੀ ਆਖੇ ਹੋਰ ਕੋਈ
ਤੌਬਾ ਦੀ ਨਾ ਟੂਰ ਕੋਈ

ਅਸੀਂ ਇਸ਼ਕ ਦੀ ਕਬਰੀਂ ਸੱਪ ਵੇਖੇ
ਅਸੀਂ ਮਾਸ ਤੋਂ ਦੂਰ ਕਦੋਂ ਸੁੱਤੇ
ਅਸੀਂ ਅੱਖ ਦੀ ਟੂ ਰੂੰ ਕਦੋਂ ਨਿਕਲੇ

ਧੁੱਪ ਦੀ ਆਹੋ ਟੁਰਦੀ ਏ
ਜੇ ਬੰਦੇ ਦੀ ਕੋਈ ਛਾਂ ਹੋਵੇ

ਉਹ ਮਾਸ ਮਾਸ ਮਰ ਗਏ ਨੇਂ
ਜਿਹਨਾਂ ਨੂੰ ਮੈਂ ਅੱਖ ਅੱਖ ਜੰਮਿਆ
ਅੱਖ ਮਿੱਟੀ ਦਾ ਰਾਜ਼ ਨਹੀਂ
ਰੂਹ ਕੋਈ ਘਰ ਨਹੀਂ

ਜਿਸਮ ਤੇ ਮੌਤ ਦੀ ਹਾਰ ਨਹੀਂ
ਕਿੱਥੇ ਵਕਾਂ ਰੱਬਾ, ਮਿੱਟੀ ਦਾ ਬਜ਼ਾਰ ਨਹੀਂ

ਮੈਂ ਉਹ ਕੈਦੀ
ਜਿਥੇ ਕੈਦ ਤੇ ਨਾ ਜ਼ੰਜ਼ੀਰਾਂ ਨੇਂ

ਮੈਂ ਉਹ ਕੈਦੀ
ਜਿਹਦੀ ਸੂਲ਼ੀ ਉਹਦੀ ਚਾਦਰ ਏ

ਮੈਂ ਉਹ ਕੈਦੀ
ਜਿਹਦੀ ਅੱਖ ਤੋਂ ਲੈ ਕੇ ਅੱਖ ਕੈਦੀ

ਮੈਂ ਉਹ ਕੈਦੀ
ਜਿਹਦੇ ਹੱਥ ਤੋਂ ਲੈ ਕੇ ਜ਼ੰਜ਼ੀਰ ਕੈਦੀ