ਵੀਰਾ ਮੇਰੀ ਹਿੱਕ ਤੇ ਬੋਲ

ਵੀਰਾ ਤੇਰਾ ਲਹੂ ਮੈਂ ਘੋੜਾ ਰੰਗਿਆ
ਤੇ ਆਪ ਫਿੱਕੀ ਪੇ ਗਈ

ਤੇਰੀ ਪੱਗ ਤਰੋ ਪੇ ਲਾਏ
ਤੇ ਸੰਗਦਿਆਂ ਸੰਗਦਿਆਂ ਤੇਰੀ ਇੱਜ਼ਤ ਖਰੀ ਕਰ ਦਿੱਤੀ

ਹੁਣ ਘਰ ਵਿਚ ਬਹਿ ਕੇ ਭੈਣ ਦਾ ਨਹੀਂ ਔਰਤ ਦਾ ਇੰਤਜ਼ਾਰ ਕਰ
ਮੈਂ ਤੇਰੀ ਫ਼ਰਮਾਇਸ਼ੀ ਔਰਤ ਆਂ
ਹੁਣ ਮੈਂ ਤੇਰੀਆਂ ਕੁੜੀਆਂ ਲਈ ਵੰਗਾਂ ਨਹੀਂ ਖ਼ਰੀਦ ਸਕਦੀ
ਕਿ ਅੱਗ ਮੈਂ ਵੱਟੀ ਏ

ਵੀਰਾ ਤੇਰਾ ਸ਼ਜਰਾ ਮੇਰਾ ਸ਼ਜਰਾ ਨਹੀਂ
ਤੈਨੂੰ ਮੇਰੇ ਲਹੂ ਦੇ ਕਤਰੇ ਦੀ ਵਾਜ ਨਹੀਂ ਆ ਸਕਦੀ
ਇਹ ਕੀ ਰਵਾਨੀ ਏ

ਤੇਰੀ ਭੁੱਖ ਤੇ ਮੇਰਾ ਤੋਰਾ ਨਿਕਲ ਜਾਂਦਾ ਏ
ਤੂੰ ਮੇਰੀ ਹਿੱਕ ਤੇ ਸਵਾਂਗ ਰਚਾਏ
ਮੈਂ ਆਪਣੇ ਬਦਨ ਦੀਆਂ ਕੰਡਿਆਂ ਖੋਲ੍ਹੀਆਂ

ਤੂੰ ਮੈਨੂੰ ਲੜ ਲਿਆ ਕੇ ਦਿੱਤੇ
ਮੇਰੀ ਸ਼ਲਵਾਰ ਤੇਰੀ ਬੀਵੀ ਨੇ ਹੰਢਾ ਛੱਡੀ
ਮੇਰਾ ਦੁਪੱਟਾ ਤੇਰੀ ਮਾਂ ਨੇ ਹੰਢਾ ਛੱਡਿਆ
ਤੇ ਮੁੰਦਰੀ ਮੈਂ ਕੋਠਾ ਲਾਵਣ ਵਾਲੀ ਨੂੰ ਦੇ ਛੱਡੀ
ਵੀਰਾ! ਕੌੜਾ ਉਹਦੀ ਰੋਜ਼ੀ ਸੀ ਆ

ਵੀਰਾ ਮੈਂ ਤੇਰੇ ਵਾਸਤੇ ਕੂੜ ਤਾਪੇ ਨੇਂ
ਫ਼ਿਰ ਵੀ ਤੋਂ ਕਿਤੋਂ ਕਿਤੋਂ ਨੰਗਾ ਰਹਿ ਜਾਵੇਂਗਾ
ਵੀਰਾ ਦੁੱਖਾਂ ਵਿਚ ਤਰੋਟ
ਕਿਤੇ ਮੇਰੇ ਮਾਸ ਵਾਸਤੇ ਤੈਨੂੰ ਹੱਟੀ ਨਾ ਖੋਲਣੀ ਪਏ
ਕਿਤੇ ਮੇਰੀ ਹੱਟੀ ਦਾ ਨਾਂ ਵੀਰ ਨਾ ਹੋਏ

ਵੀਰਾ ਤੇਰੀ ਹੱਟੀ ਤੇ ਮੇਰਾ ਨਾਂ ਲਿਖਿਆ ਏ
ਹਨ ਸੌਦਾ ਕਿਵੇਂ ਵਿਕੇਗਾ