ਹਿੱਜਰਾਂ ਵਾਲੀ ਰਾਤ ਨਾ ਮੱਕੀ

ਹਿੱਜਰਾਂ ਵਾਲੀ ਰਾਤ ਨਾ ਮੱਕੀ
ਅਸ਼ਕਾ! ਤੇਰੀ ਬਾਤ ਨਾ ਮੱਕੀ
ਯਾਦਾਂ ਵਾਲੇ ਦੀਮਕ ਚਟਿਆ
ਪਰ ਪਰ ਨੂੰ ਦਰਦਾਂ ਪੁੱਟਿਆ

ਹਿਜਰ ਤੇਰੇ ਦੀ ਲੰਮੀ ਰਾਤੀ
ਇਸ਼ਕ ਨੇ ਤਾਰ ਹਿਲਾਈ ਰੱਖੀ
ਦੁੱਖਾਂ ਧੂਣੀ ਲਾਈ ਰੱਖੀ
ਗ਼ਮ ਨੇ ਅੱਗ ਪਖ਼ਾਈ ਰੱਖੀ

ਯਾਰ ਸਫ਼ੀ ਦੇ ਸਾਹ ਮੱਕੇ ਪ੍ਰ
ਅਸ਼ਕਾ ! ਤੇਰੀ ਬਾਤ ਨਾ ਮੱਕੀ