ਰਸਤਾ ਫ਼ਿਰ ਗੁਆ ਦਿੱਤਾ ਈ

ਰਸਤਾ ਫ਼ਿਰ ਗੁਆ ਦਿੱਤਾ ਈ
ਕਿਹੜੀ ਰਾਹ ਤੇ ਪਾ ਦਿੱਤਾ ਈ

ਡੱਬੇ ਹਵੇ-ਏ-ਪਿਆਰ ਦੇ ਚੰਨ ਨੂੰ
ਚੰਨਾਂ! ਫ਼ਿਰ ਚੜ੍ਹਾ ਦਿੱਤਾ ਈ

ਜੋ ਕੁੱਝ ਤੈਨੂੰ ਕਹਿਣਾ ਨਈਂ ਸੀ
ਮੇਰੇ ਤੋਂ ਅਖ਼ਵਾ ਦਿੱਤਾ ਈ

ਇਸ਼ਕ ਦੀ ਤਸਬੀ ਕੀਤੀ ਜਾਵਾਂ
ਕਿਹੜੇ ਆਹਰੇ ਲਾ ਦਿੱਤਾ ਈ

ਵਸਲਾਂ ਵੇਲੇ ਦਲ ਨੂੰ ਮੋਹ ਕੇ
ਜਜ਼ਬੇ ਨੂੰ ਚਮਕਾ ਦਿੱਤਾ ਈ

ਇੰਨਾਂ ਸੋਹਣਾ ਹੱਸਿਆ ਨਾ ਕਰ
ਫੁੱਲਾਂ ਨੂੰ ਸ਼ਰਮਾ ਦਿੱਤਾ ਈ

ਮਾਂ ਬੋਲੀ ਦੀ ਤਾਣ ਲੱਗਾ ਕੇ
ਮਸਤ ਵ ਮਸਤ ਬਣਾ ਦਿੱਤਾ ਈ

ਜੋਬਨ ਵਾਲੀ ਝਲਕ ਵਿਖਾ ਕੇ
ਯਾਰ ਸਫ਼ੀ ਨੂੰ ਢਾ ਦਿੱਤਾ ਈ