ਤੇਰੇ ਬਿਨ ਸਫ਼ੀ ਕਮਜ਼ੋਰ ਨੀ ਮਹਬਤੇ

ਤੇਰੇ ਬਿਨ ਸਫ਼ੀ ਕਮਜ਼ੋਰ ਨੀ ਮਹਬਤੇ
ਵੱਸ ਜ਼ਰਾ ਮੇਰੇ ਵਿਚ ਹੋਰ ਨੀ ਮਹਬਤੇ

ਜੰਗਲ਼ੀ ਗੁਲਾਬ ਨਾਲ਼ ਖੇਡਦਾ ਇਹ ਜਗਨੋ
ਚੰਨ ਨਾਲ਼ ਖੇਡਦੀ ਚਕੋਰ ਨੀ ਮਹਬਤੇ

ਅੱਥਰਾ ਸ਼ਬਾਬ ਤੇਰਾ ਕੱਢ ਲੋਏ ਜਾਣ ਨੀ
ਖਿੱਚ ਲੋਏ ਦਿਲ ਵਾਲੀ ਡੋਰ ਨੀ ਮਹਬਤੇ

ਹਿੱਜਰਾਂ ਦੇ ਫੁੱਟ ਲੱਗੇ ਦਿਲ ਬਦਨਾਮ ਤੇ
ਕਰ ਜ਼ਰਾ ਮਿੱਠੜੀ ਟਕੋਰ ਨੀ ਮਹਬਤੇ

ਆਵੇਂ ਜਦ ਕੋਲ਼ ਜ਼ਰਾ ਜਿੰਦੜੀ ਮਲੂਕ ਦੇ
ਨੱਚਦੇ ਨੇ ਦਿਲ ਵਿਚ ਮੋਰਨੀ ਮਹਬਤੇ