ਝੱਲਿਆ ! ਜੀ ਨੂੰ ਜੀ ਹੁੰਦੀ ਏ

ਝੱਲਿਆ ! ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ

ਤੇਰਾ ਮੁਖੜਾ ਵੇਖ ਕੇ ਸੋਚਾਂ
ਐਸੀ ਸੂਰਤ ਵੀ ਹੁੰਦੀ ਏ?

ਆਸ਼ਿਕ ਨਾ ਤੇ ਮੋ੗ਤੋਂ ਡਰਦੇ
ਨਾ ਬੁੱਲ੍ਹਾਂ ਤੇ ਸੀ ਹੁੰਦੀ ਏ

ਹਰ ਇਕ ਦਲ ਦੀ ਪ੍ਰੇਮ ਕਹਾਣੀ
ਯਾਰੋ ਸੱਚੀ ਹੀ ਹੁੰਦੀ ਏ

ਪਹਿਲੇ ਤੋੜ ਦੀ ਬੋਤਲ ਵਰਗੀ
ਪੂਰੀ ਕਿੱਥੇ ਪੀ ਹੁੰਦੀ ਏ

ਪਿਓ ਦਾ ਲੱਕ ਜੋ ਦੋਹਰਾ ਕਰਦੀ
ਉਹ ਮਾੜੇ ਦੀ ਧੀ ਹੁੰਦੀ ਏ

ਯਾਰ ਸਫ਼ੀ ਹੁਣ ਮੈਂ ਕੀ ਦੱਸਾਂ
ਆਖ਼ਿਰ ਉਲਫ਼ਤ ਹੁੰਦੀ ਏਏ