ਇਕ ਡੂੰਘੀ ਵਾਦੀ ਅੰਦਰ
ਯਾ ਲੰਮੇ ਰੁੱਖਾਂ ਦੇ ਵਸ਼ਕਾਰ
ਖੁੱਲੇ ਮੈਦਾਨ ਵਿਚ ਖਲੋਤਾ ਸੀ ਮੈਂ
ਕੁੱਝ ਯਾਦ ਨਹੀਂ ਮੈਨੂੰ
ਬੱਸ ਖ਼ਮੋਸ਼ੀ ਤੇ ਸਕੂਨ
ਓਥੇ ਲਾਏ ਸਨ ਡੇਰੇ
ਖ਼ਮੋਸ਼ੀ ਵੀ ਇੰਜ ਦੀ ਕਿ
ਹੋਰ ਅਵਾਜ਼ ਤੇ ਦਰਕਿਨਾਰ
ਜ਼ਮੀਨ ਦੀ ਗਰਦਿਸ਼ ਦੀ ਵੀ
ਅਵਾਜ਼ ਨਹੀਂ ਸੀ ਓਥੇ
ਕੋਈ ਸੋਚ ਕੋਈ ਪ੍ਰੇਸ਼ਾਨੀ
ਨਹੀਂ ਸੀ ਮੇਰੇ ਨੇੜੇ

ਕੋਈ ਹੋਰ ਜ਼ੀ ਉਲਰ ਵਹਿ
ਨਹੀਂ ਸੀ ਮੌਜੂਦ
ਨੇੜੇ ਨੇੜੇ ਮੇਰੇ ਦਵਾ ਲੱਲ
ਕੋਈ ਬਹੁਤੇ ਖ਼ਿਆਲ
ਨਹੀਂ ਸਨ ਵਸਦੇ ਮੇਰੇ ਦਿਲ ਅੰਦਰ
ਬੱਸ ਇਕ ਅਹਿਸਾਸ ਸੀ
ਅਮਨ ਦਾ ਖ਼ੁਸ਼ੀ ਦਾ
ਅਹਿਸਾਸ ਵੀ ਇੰਜ ਦਾ ਕਿ
ਜਾਗਦੇ ਹੋਏ ਦਿਲ ਮੇਰੇ
ਨਹੀਂ ਮਹਿਸੂਸ ਕੀਤਾ ਅੱਜ ਤੀਕਰ

ਇਸ ਘੜੀ ਭੁੱਲ ਗਏ ਸੀ ਮੈਨੂੰ
ਮਾਂ ਪਿਓ ਬਹਿਣ ਭਰਾ ਨਾਲੇ ਸੱਜਣ ਬੈਲੀ
ਬਲਕਿ ਇਸ ਤੋਂ ਕੁੱਝ ਹੋਰ ਅਗਾਂਹ ਵਿਧਾਂ ਤਾਂ
ਭੁੱਲ ਗਈ ਸੀ ਮੈਨੂੰ
ਹਰ ਸ਼ੈ ਦੁਨੀਆ ਦੀ
ਬੱਸ ਉਹ ਅਹਿਸਾਸ ਕਾਮਯਾਬੀ ਦਾ
ਇਨਾਮ ਸੀ ਮੇਰਾ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 47 ( ਹਵਾਲਾ ਵੇਖੋ )