ਨੀ ਮਾਏ ਉਹਨੇ ਆਪੇ ਈ

ਨੀ ਮਾਏ ਉਹਨੇ ਆਪੇ ਈ ਛੇੜ ਵਧਾਈ
ਮੈਂ ਸਿਰ ਦੋਸ਼ ਨਾ ਕਾਈ

ਅਸਾਂ ਤੇ ਉਸ ਨਾਲ਼ ਹਿੱਕ ਮੁੱਕ ਹਾਸੇ
ਫ਼ਰਕ ਨਾ ਹਾ ਵਿਚ ਕਾਈ

ਜ਼ਰਾ ਨਾ ਗੱਲ ਵਧਾ ਵੱਨੋਂ ਸੰਗਿਆ
ਪਕੜ ਦੂਈ ਦੀ ਸੂਲੀ ਟੰਗਿਆ
ਮੈਂ ਕਦ ਉਸ ਤੋਂ ਵਿਛੜਨ ਮੰਗਿਆ
ਛੀੜਮ ਕੁੱਦਣ ਲੜਾਈ
ਨੀ ਮਾਏ ਉਹਨੇ ਆਪੇ ਈ ਛੇੜ ਵਧਾਈ

ਅਪਣਾ ਆਪ ਵਖਾਵਨਾ ਚਾਹਿਆ
ਆਪੇ ਤਿੜਕ ਕੇ ਬਾਹਰ ਆਇਆ
ਸਾਰੇ ਜੱਗ ਵਿਚ ਰੌਲ਼ਾ ਪਾਇਆ
ਕੇਤੂਸ ਜਗਤ ਹੰਸਾਈ
ਨੀ ਮਾਏ ਉਹਨੇ ਆਪੇ ਈ ਛੇੜ ਵਧਾਈ

ਹੁਣ ਕਿਲ੍ਹਿਆਂ ਵੀ ਰਿਹਾ ਨਾ ਜਾਂਦਾ
ਮੁੜ ਸਾਨੂੰ ਘਰ ਪਿਆ ਬੁਲਾਵੰਦਾ
ਰੋਜ਼ ਸਨੀਹੜੇ ਵੇਖ ਘੁੱਲਾ ਨਦਾ
ਲਗਈਵਸ ਅਜਬ ਤਵਾਈ
ਨੀ ਮਾਏ ਉਹਨੇ ਆਪੇ ਈ ਛੇੜ ਵਧਾਈ