ਚੋਰਾਂ ਵਾਂਗੂੰ ਅੱਖ ਚੁਰਾਈ ਜਾਨਾਂ ਐਂ

ਚੋਰਾਂ ਵਾਂਗੂੰ ਅੱਖ ਚੁਰਾਈ ਜਾਨਾਂ ਐਂ
ਦੰਦਾਂ ਥੱਲੇ ਜੀਭ ਦਵਾਈ ਜਾਨਾਂ ਐਂ

ਵੇਖਣ ਨੂੰ ਤੋਂ ਭੋਲ਼ਾ ਭਾਲਾ ਲੱਗਣਾ ਐਂ
ਬੁੱਕਲ ਦੇ ਵਿਚ ਛੁਰੀ ਲੁਕਾਈ ਜਾਨਾਂ ਐਂ

ਜੋ ਬੀਜੇਂਗਾ ਓੜਕ ਉਹੋ ਵਡਨਾ ਈ
ਕੰਡੇ ਰਾਹਵਾਂ ਵਿਚ ਉਗਾਈ ਜਾਨਾਂ ਐਂ

ਐਸ਼ ਕਰੀਂ ਤੂੰ ਆਪਣੇ ਉੱਚੇ ਮਹਿਲਾਂ ਵਿਚ
ਸਾਡੇ ਪਿਆਰ ਦੀ ਕੱਲੀ ਢਾਈ ਜਾਨਾਂ ਐਂ

ਹੋਰ ਕਿੰਨਾ ਅਜ਼ਮਾਉਣੇ ਸਦਫ਼ ਜੀ ਅਸ਼ਕੇ ਨੂੰ
ਕੱਚਾ ਘੜਾ ਝਨਾਂ ਵਿਚ ਪਾਈ ਜਾਨਾਂ ਐਂ