ਸਿਰ ਝੁਕਾਂਦੇ ਨੇ

See this page in :  

ਸਦਾ ਇਕ ਸਾਰ ਨਹੀਂ ਰਹਿੰਦੇ,
ਜ਼ਮਾਨੇ ਬਦਲ ਜਾਂਦੇ ਨੇ
ਜੋ ਸਿਰ ਚੁੱਕਣ ਨਹੀਂ ਦੇਂਦੇ
ਕਦੇ ਆ ਸਿਰ ਝੁਕਾਂਦੇ ਨੇ।

ਪਤਾ ਲੱਗੈ, ਸਮਾਧੀ ਮਰਦ
ਦੀ ਦੁਸ਼ਮਣ ਉਸਾਰਨਗੇ
ਜੋ ਕਲ੍ਹ ਬਦਨਾਮ ਕਰਦੇ ਸੀ
ਉਹ ਅਜ ਚੰਦੇ ਲਿਖਾਂਦੇ ਨੇ।

ਉਹ ਆਵਣਗੇ ਤਿਰੇ ਦਰ ਤੇ
ਜਿਆਰਤ ਵਾਸਤੇ ਇਕ ਦਿਨ
ਜਿਨ੍ਹਾਂ ਸਿਰ ਲੋਕ ਤੇਰੇ ਖੂਨ
ਦਾ ਇਲਜਾਮ ਲਾਂਦੇ ਨੇ।

ਸੋਹਣ ਸਿੰਘ ਸੀਤਲ ਦੀ ਹੋਰ ਕਵਿਤਾ