ਸੱਜਣਾ! ਇੰਜ ਖ਼ਾਰ ਕਰੀਂ ਨਾ

ਸੱਜਣਾ! ਇੰਜ ਖ਼ਾਰ ਕਰੀਂ ਨਾ
ਲੋਕਾਂ ਵਾਂਗੂੰ ਯਾਰ ਕਰੀਂ ਨਾ

ਬੈਠਾ ਰਹਿਣ ਦੇ ਆਪਣੇ ਲਾਗੇ
ਬੀਜ਼़ਕ ਬੇੜਾ ਪਾਰ ਕਰੀਂ ਨਾ

ਦਰਦ ਵਿਛੋੜਾ ਝੱਲ ਨਹੀਂ ਹੋਣਾ
ਐਵੇਂ ਓ ਗਨਹਾਰ ਕਰੀਂ ਨਾ

ਨਵੀਆਂ ਯਾਰਾਂ ਵਾਲੀਆ ਸਾਨੂੰ
ਗ਼ੈਰਾਂ ਵਿਚ ਸ਼ੁਮਾਰ ਕਰੀਂ ਨਾ

ਤਖ਼ਤ ਹਜ਼ਾਰਾ ਉਜੜ ਜਾਸੀ
ਵੇਖ , ਚਿੰਨ੍ਹਾਂ ਨੂੰ ਪਾਰ ਕਰੀਂ ਨਾ

ਵਰ੍ਹਿਆਂ ਮਗਰੋਂ ਹੱਸੇ ਆਂਂ
ਦੁੱਖਾਂ ਦੀ ਦੀਵਾਰ ਕਰੀਂ ਨਾ

ਤਾਹਿਰ ਦਿਲ ਵਿਚ ਛੇਕ ਬੜੇ ਨੇਂ
ਸੱਜਣ ਬਣ ਕੇ ਵਾਰ ਕਰੀਂ ਨਾ