ਹੀਰ ਵਾਰਿਸ ਸ਼ਾਹ

ਚੂਚਕ ਸਿਆਲ਼ ਨੇ ਲਿਖਿਆ ਰਾਂਝਿਆਂ ਨੂੰ

ਚੂਚਕ ਸਿਆਲ਼ ਨੇ ਲਿਖਿਆ ਰਾਂਝਿਆਂ ਨੂੰ
ਨਢੀ ਹੀਰ ਦਾ ਚਾਕ ਉਹ ਮੁਨਡੜਾ ਜੇ

ਸਾਰਾ ਪਿੰਡ ਡਰਦਾ ਇਸ ਚਾਕ ਕੋਲੋਂ
ਸਿਰ ਮਾਹੀਆਂ ਦੇ ਉਹਦਾ ਕਨਡੜਾ ਜੇ

ਅਸਾਂ ਜੱਟ ਹੈ ਜਾਣ ਕੇ ਚਾਕ ਲਾਇਆ
ਦਈਏ ਤੋਰਾ ਜੇ ਜਾਣੀਏ ਗਨਡੜਾ ਜੇ

ਇਹ ਗੱਭਰੂ ਘਰੋਂ ਕਿਉਂ ਕਢੀਉ
ਜੇ ਲੰਗਾ ਨਹੀਂ ਕੰਮ ਚੋਰ ਨਾ ਟਨਡੜਾ ਜੇ

ਸਿਰ ਸੌ ਹੁੰਦੀਆਂ ਬੋਦੀਆਂ ਨਢੜੇ ਦੇ
ਕੁਨੀਨ ਲਾਡਲੇ ਦੇ ਬਣੇ ਬੁਨਦੜਾ ਜੇ

ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣ ਦਾ ਹੈ
ਪਾਸ ਹੀਰ ਦੇ ਰਾਤ ਦੇਣਾ ਹਨਡੜਾ ਜੇ