ਹੀਰ ਵਾਰਿਸ ਸ਼ਾਹ

ਘਰ ਆਈਆਂ ਦੌਲਤਾਂ ਕੌਣ ਮੁੜੇ

ਘਰ ਆਈਆਂ ਦੌਲਤਾਂ ਕੌਣ ਮੁੜੇ
ਕੋਈ ਬਿਨਾ ਇਪਨਡੋਂ ਕਿਸੇ ਟੁਰਿਆ ਈ

ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ
ਸਾਡਾ ਰੱਬ ਨੇ ਜੋੜਨਾ ਜੁੜਿਆ ਈ

ਖ਼ਤਾਂ ਚਿੱਠੀਆਂ ਅਤੇ ਸੁਨੇਹਾਂ ਤੇ
ਕਿਸੇ ਲੁੱਟਿਆ ਮਾਲ ਨਾ ਮੁੜਿਆ ਈ

ਜਾਏ ਭਾਈਆਂ ਭਾਬੀਆਂ ਪਾਸ ਜਮ ਜਮ
ਕਿਸੇ ਨਾਹਿਓਂ ਹਟਕਿਆ ਹੁੜੀਆ ਈ

ਵਾਰਿਸ ਸ਼ਾਹ ਸਿਆਲਾਂ ਦੇ ਬਾਗ਼ ਵਿਚੋਂ
ਏਸ ਫੁੱਲ ਗੁਲਾਬ ਦਾ ਤੋੜਿਆ ਈ