ਹੀਰ ਵਾਰਿਸ ਸ਼ਾਹ

ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ

ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ
ਖ਼ਤ ਹੀਰ ਸਿਆਲ਼ ਨੂੰ ਲਿਖਿਆ ਈ

ਸਾਥੋਂ ਛਿੱਲ ਸੋ ਅੱਧ ਵੰਡਾਏ ਸੁੱਤੀ
ਲੋਕ ਯਾਰੀਆਂ ਕਿਧਰੋਂ ਸਿੱਖਿਆ ਈ

ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ
ਬੋਲ ਬੋਲ ਕੇ ਖਰਾ ਤੁਰ ਖੇਹ ਈ

ਸਾਡਾ ਲਾਲ਼ ਮੋੜੋ ਸਾਨੂੰ ਖ਼ੈਰ ਘੱਤੋ
ਜਾਣੂ ਕਮਲਿਆਂ ਨੂੰ ਪਾਈ ਭਖਿਆ ਈ

ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ
ਕਰ ਸਾਰਦਾ ਦੀਦੜਾ ਤਰਿਖਿਆਐ

ਝੱਟ ਕੀਤੀਆਂ ਲਾਲ਼ ਨਾ ਹੱਥ ਆਉਣ
ਸੂਈ ਮਿਲੇ ਜੋ ਤੋੜਦਾ ਲਿਖਿਆ ਈ

ਕੋਈ ਢੂੰਡ ਵਢੀਰੜਾ ਕੰਮ ਜੋਗਾ
ਅਜੇ ਇਹ ਨਾ ਯਾਰੀਆਂ ਸਖਿਆਐ

ਵਾਰਿਸ ਸ਼ਾਹ ਲੈ ਛੁੱਟੀਆਂ ਦੋੜਿਆਈ
ਕੰਮ ਕਾਸਦਾਂ ਦਾ ਮੀਆਂ ਸਖਿਆਈ