ਹੀਰ ਵਾਰਿਸ ਸ਼ਾਹ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ
ਹੀਰ ਨੂੰ ਚਾ ਪਰ ਨਾ ਹੀਏ ਜੀ

ਆਖੋ ਰਾਂਝੇ ਦੇ ਨਾਲ਼ ਵਿਵਾਹ ਦੇਵਾਂ
ਇਕੇ ਬਨੜੇ ਚਾ ਮੰਗਾਈਏ ਜੀ

ਹੱਥੀਂ ਆਪਣੇ ਕਿੱਤੇ ਸਾਮਾਨ ਕੀਜੇ
ਜਾਣ ਬੁਝ ਕੇ ਲੀਕ ਨਾ ਲਾਈਏ ਜੀ

ਭਾਈਆਂ ਆਖਿਆ ਚੋ ਚੁੱਕਾ ਏਹ ਮਸਲਿਹਤ
ਅਸੀਂ ਖੋਲ ਕੇ ਚਾ ਸੁਣਾਈਏ ਜੀ

ਵਾਰਿਸ ਸ਼ਾਹ ਫ਼ਕੀਰ ਪ੍ਰੇਮ ਸ਼ਾਹੀ
ਹੀਰ ਇਸ ਥੋਂ ਪੁੱਛ ਮੰਗਾਈਏ ਜੀ