ਹੀਰ ਵਾਰਿਸ ਸ਼ਾਹ

ਸਾਨੋਂਨਾ ਅਕਾਊ ਰੇ ਭਾਤ ਖਾਣੀ

ਸਾਨੋਂਨਾ ਅਕਾਊ ਰੇ ਭਾਤ ਖਾਣੀ
ਖੰਡਾ ਕ੍ਰੋਧ ਕਾ ਹਮੇਂ ਨਾ ਸੂਤਨੇ ਹਾਂ

ਜੇ ਕਰ ਆਪਣੀ ਦਾਈ ਪਰ ਆ ਜਾਈਏ
ਖੁੱਲੀ ਝੁੰਡ ਸਿਰ ਤੇ ਅਸੀਂ ਭੂਤਨੇ ਹਾਂ

ਘਰ ਮੁਹਰਾਂ ਦੇ ਕਾਸਨੂੰ ਅਸਾਂ ਜਾਣਾ
ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ

ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ
ਉਲਟੇ ਹੋਈ ਕੇ ਰਾਤ ਨੂੰ ਝੋਟਨੇ ਹਾਂ