ਹੀਰ ਵਾਰਿਸ ਸ਼ਾਹ

ਸਭੇ ਸੋ ਹੁੰਦੀਆਂ ਤਰਨਜਨੇਂ ਸ਼ਾਹ ਪਰੀਆਂ

ਸਭੇ ਸੋ ਹੁੰਦੀਆਂ ਤਰਨਜਨੇਂ ਸ਼ਾਹ ਪਰੀਆਂ
ਜਿਵੇਂ ਤਰਕਸ਼ਾਂ ਦੀਆਂ ਤੁਸੀਂ ਕਾਨਿਆਂ ਹੋ

ਚੱਲ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ
ਤੁਸੀਂ ਅਸਲ ਸ਼ੀਤਾਂ ਦਿਆਂ ਨਾਨੀਆਂ ਹੋ

ਤੁਸਾਂ ਸ਼ੇਖ਼ ਸਾਦੀ ਨਾਲ਼ ਮੁੱਕਰ ਕੀਤਾ
ਤੁਸੀਂ ਬਡੀਆਂ ਸ਼ਰੂਰ ਦੀਆਂ ਬਾਣੀਆਂ ਹੋ

ਅਸੀਂ ਕਿਸੇ ਪ੍ਰਦੇਸ ਦੇ ਫ਼ਕ਼ਰ ਆਏ
ਤੁਸੀਂ ਨਾਲ਼ ਸ਼ਰੀਕਾਂ ਦੇ ਸਾਨੀਆਂ ਹੋ

ਜਾਓ ਵਾਸਤੇ ਰੱਬ ਦੇ ਖ਼ਿਆਲ ਛੱਡੋ
ਸਾਡੇ ਹਾਲ ਥੀਂ ਤੁਸੀਂ ਬਿਗਾਨੀਆਂ ਹੋ

ਵਾਰਿਸ ਸ਼ਾਹ ਫ਼ਕੀਰ ਦੀਵਾਨੜੇ ਨੇਂ
ਤੁਸੀਂ ਦਾਣਿਆਂ ਅਤੇ ਪ੍ਰਧਾਨੀਆਂ ਹੋ