ਹੀਰ ਵਾਰਿਸ ਸ਼ਾਹ

ਹਮੇਂ ਭਿੱਛਿਆ ਵਾਸਤੇ ਤਿਆਰ ਬੈਠੇ

ਹਮੇਂ ਭਿੱਛਿਆ ਵਾਸਤੇ ਤਿਆਰ ਬੈਠੇ
ਤੁਮਹੇਂ ਆਨ ਕੇ ਰਿੱਕਤਾਂ ਛੇੜ ਦੀਆਂ ਹੋ

ਅਸਾਂ ਲਾਹ ਪੰਜਾਲੀਆਂ ਜੋਗ ਛੱਡੀ
ਤੁਸੀਂ ਫੇਰ ਮੁੜ ਖੋਹ ਨੂੰ ਗੇੜ ਦੀਆਂ ਹੋ

ਅਸੀਂ ਛੱਡ ਝੇੜੇ ਜੋਗ ਲਾ ਬੈਠੇ
ਤੁਸੀਂ ਫੇਰ ਆਲੂਦ ਲਬੇੜ ਦੀਆਂ ਹੋ

ਪਿੱਛੋਂ ਕਿਹੋਗੀ ਭੂਤਨੇ ਆਨ ਲੱਗੇ
ਇੰਨੇ ਖੂਹ ਵਿਚ ਸੰਗ ਕਿਉਂ ਰਿੜ੍ਹਦੀਆਂ ਹੋ

ਹਮੇਂ ਭਖਿਆ ਮਾਂਗਣੇ ਚਲੇ ਹਾਂ ਰ ਈ
ਤਹਮੀਂ ਆਨ ਕੇ ਕਾਹ ਖੀਹੜਦਿਆਂ ਹੋ