ਹੀਰ ਵਾਰਿਸ ਸ਼ਾਹ

ਨਿਆਣਾ ਤੋੜ ਕੇ ਢਾਂਡੜੀ ਅੱਠ ਨੱਠੀ

ਨਿਆਣਾ ਤੋੜ ਕੇ ਢਾਂਡੜੀ ਅੱਠ ਨੱਠੀ
ਭੰਨ ਦੋਹਣੀ ਦੁੱਧ ਸਭ ਡੂ ਹੁਲੀਆ ਈ

ਘੱਤ ਖ਼ੈਰ ਏਸ ਕਟਕ ਦੇ ਮੋਹਰੀ ਨੂੰ
ਜੱਟ ਉਠ ਕੇ ਰੋਹ ਹੋ ਬੋਲਿਆ ਈ

ਝਿਰਕ ਭਖੜੇ ਦੇਸ ਦਾ ਇਹ ਜੋਗੀ
ਇਥੇ ਦੰਦ ਕੀ ਆਨ ਕੇ ਘੋਲਿਆ ਈ

ਸੂਰਤ ਜੋਗੀਆਂ ਦੀ ਅੱਖੀਂ ਗੁੰਡਿਆਂ ਦੀਆਂ
ਦਾਬ ਕਟਕ ਦੇ ਤੇ ਜੀਵ ਡੋਲਿਆ ਈ

ਜੋਗੀ ਅੱਖੀਆਂ ਕੱਢ ਕੇ ਘੱਤ ਤਿਊੜੀ
ਲੈ ਕੇ ਖਪਰਾ ਹੱਥ ਵਿਚ ਤੌਲੀਆ ਈ

ਵਾਰਿਸ ਸ਼ਾਹ ਹਨ ਜੰਗ ਤਹਿਕੀਕ ਹੋਇਆ
ਜੰਬੋ ਸ਼ਾਕਨੀ ਦੇ ਅੱਗੇ ਬੋਲਿਆ ਈ