ਹੀਰ ਵਾਰਿਸ ਸ਼ਾਹ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ
ਤੇਰਾ ਜੀਵ ਕਾਈ ਗੱਲ ਲੋੜ ਦਾ ਜੀ

ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ
ਕੁੰਡਾ ਵਿਚ ਕਲੇਜੜੇ ਪੌੜ ਦਾ ਜੀ

ਬਾਦਸ਼ਾਹ ਦੇ ਬਾਗ਼ ਵਿਚ ਨਾਲ਼ ਚਾਵੜ
ਫਿਰੇਂ ਫੁੱਲ ਗੁਲਾਬ ਦਾ ਤੋੜਦਾ ਜੀ

ਵਾਰਿਸ ਸ਼ਾਹ ਤੋਂ ਸ਼ੁਤਰ ਮੁਹਾਰ ਬਾਝੋਂ
ਡਾਂਗ ਨਾਲ਼ ਕੋਈ ਮੂੰਹ ਮੋੜ ਦਾ ਜੀ