ਹੀਰ ਵਾਰਿਸ ਸ਼ਾਹ

ਚੌਧਰਾਈਆਂ ਛੱਡ ਕੇ ਚਾਕ ਬਣੇ

ਚੌਧਰਾਈਆਂ ਛੱਡ ਕੇ ਚਾਕ ਬਣੇ
ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ

ਕੁੱਲ ਕਵਾਰੀਆਂ ਦੇ ਲੋੜਹੇ ਮਾਰੀਆਂ ਦੇ
ਉੱਲੂ ਹਾਰੀਆਂ ਦੇ ਹੋਰੋ ਹੋਰ ਹੋਏ

ਮਾਂ ਬਾਪ ਕਰਾਰ ਕਰ ਕੁਲ ਹਾਰੇ
ਕੰਮ ਖੇੜਿਆਂ ਦੇ ਜ਼ੋਰ ਵ ਜ਼ੋਰ ਹੋਏ

ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ
ਜਿਨ੍ਹਾਂ ਖੋਟੀਆਂ ਦੇ ਮਨ ਖੁਰ ਹੋਏ

ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ
ਅਸੀਂ ਆਪਣੇ ਦੇਸ ਦੇ ਚੋਰ ਹੋਏ

ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਿਹਾ
ਮਾਰੇ ਹੀਰ ਦੇ ਸਹਿਰ ਦੇ ਮੋਰ ਹੋਏ