ਹੀਰ ਵਾਰਿਸ ਸ਼ਾਹ

ਨੂੰਹਾ ਲਾਅਲ ਜਿਹੀ ਅੰਦਰ ਘਤੀਆਈ

ਨੂੰਹਾ ਲਾਅਲ ਜਿਹੀ ਅੰਦਰ ਘਤੀਆਈ
ਪਰਖ ਬਾਹਰਾਂ ਲਾਅਲ ਵੰਜਾ ਵੰਨੀ ਹੈਂ

ਤੇਰੀ ਇਹ ਫਲੀਲੜੀ ਪਦਮਨੀ ਸੀ
ਵਾਊ ਲੇਨ ਖੂਨੀ ਤੋਂ ਗੁਆ ਵੰਨੀ ਹੈਂ

ਇਹ ਫੁੱਲ ਗੁਲਾਬ ਦਾ ਘੁੱਟ ਅੰਦਰ
ਪਈ ਦੁੱਖੜੇ ਨਾਲ਼ ਸਿੱਕਾ ਵੰਨੀ ਹੈਂ

ਅੱਠੇ ਪਹਿਰ ਹੀ ਤਾੜ ਕੇ ਵਿਚ ਕੋਠੇ
ਪੱਤਰ ਪਾਨਾਂ ਦੇ ਪਈ ਵੰਜਾ ਵੰਨੀ ਹੈਂ

ਵਾਰਿਸ ਧੀ ਸਿਆਲਾਂ ਦੀ ਮਾਰਨੀ ਹੈਂ
ਦਸ ਆਪ ਨੂੰ ਕੌਣ ਸੱਦ ਓਨੀ ਹੈਂ