ਹੀਰ ਵਾਰਿਸ ਸ਼ਾਹ

ਦੂਈਆਂ ਵਾਹਰਾਂ ਰਾਂਝੇ ਨੂੰ ਆਨ ਮਿਲੀਆਂ

ਦੂਈਆਂ ਵਾਹਰਾਂ ਰਾਂਝੇ ਨੂੰ ਆਨ ਮਿਲੀਆਂ
ਸੱਤਾ ਪਿਆ ਉਜਾੜ ਵਿਚ ਘੇਰਿਓ ਨੇਂ

ਦੰਦ ਮਾਰਦੇ ਬਰਛਿਆਂ ਫੇਰਦੇ ਨੇਂ
ਘੋੜੇ ਵਿਚ ਮੈਦਾਨ ਦੇ ਫੇਰਿਓ ਨੇਂ

ਸਿਰ ਹੀਰ ਦੇ ਪੱਟ ਤੇ ਰੱਖ ਸੱਤਾ ਸੱਪ
ਮਾਲ ਤੋਂ ਆਨ ਕੇ ਛੇੜ ਯੂ ਨੇਂ

ਹੀਰ ਪਕੜ ਲਈ ਰਾਂਝਾ ਕੈਦ ਕੀਤਾ
ਵੇਖੋ ਜੋਗੀ ਨੂੰ ਚਾ ਖੀਹੜ ਯੂ ਨੇਂ

ਲਾਹ ਸੇਲ੍ਹੀਆਂ ਬਣਾ ਕੇ ਹੱਥ ਦੋ ਵੀਂ
ਪਿੰਡਾ ਚਾਬਕਾਂ ਨਾਲ਼ ਉੱਚੜ ਯੂ ਨੇਂ

ਵਾਰਿਸ ਸ਼ਾਹ ਫ਼ਕੀਰ ਅੱਲ੍ਹਾ ਦੇ ਨੂੰ
ਮਾਰ ਮਾਰ ਕੇ ਚਾ ਖਦੇੜ ਯੂ ਨੇਂ