ਕਰੀਂ ਨਾ ਇੱਥੇ ਰੂਪ ਦਾ ਮਾਣ

ਕਰੀਂ ਨਾ ਇੱਥੇ ਰੂਪ ਦਾ ਮਾਣ
ਮੂੰਹ ਤੇ ਪਿਆਰੇ ਮਿੱਟੀ ਪਾਣ

ਵੇਖੀ ਜਾ ਦੁਨੀਆ ਦੇ ਰੰਗ
ਦੁਨੀਆ ਨੂੰ ਅਪਣਾ ਨਾ ਜਾਣ

ਇਸ਼ਕ ਦੇ ਔਖੇ ਮੋੜ ਤੋਂ ਬਚ
ਇਸ਼ਕ ਉਜਾੜੇ ਵਸਦੇ ਭਾਣ

ਮੇਰੀਆਂ ਮੇਰੀ ਝੋਲ਼ੀ ਪੈਣ
ਤੇਰੀਆਂ ਤੇਰੇ ਅੱਗੇ ਆਣ

ਸੱਪਾਂ ਦੇ ਪੁੱਤ ਮਿੱਤਰ ਨਾਹੀਂ
ਸੁਣਿਆ ਨਈਂ ਤੋਂ ਐ ਅਖਾਣ

ਵਾਸਫ਼ ਜਿਥੇ ਹੀਰੇ ਬਣ ਦੇ
ਮੈਂ ਉਹ ਲੱਭ ਲਿੱਤੀ ਏ ਖਾਣ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )