ਗੁੰਗੇ ਬੋਲੇ ਸਾਡੇ ਯਾਰ

ਗੁੰਗੇ ਬੋਲੇ ਸਾਡੇ ਯਾਰ
ਟੋਕਨ ਗੱਲ ਨੂੰ ਅੱਧ ਵਿਚਕਾਰ

ਮੈਂ ਤੈਨੂੰ ਕਦ 'ਵਾਜ਼ ਨਾ ਮਾਰੀ ?
ਤੂੰ ਮੇਰੀ ਕਦ ਲਿੱਤੀ ਸਾਰ ?

ਮੈਂ 'ਰਾਵੀ' ਦਾ ਉਰਲਾ ਕੰਢਾ,
ਤੋਂ 'ਰਾਵੀ' ਦਾ ਪਰਲਾ ਪਾਰ

ਇਥੇ ਬੰਦੇ ਗੁੰਮ ਹੋ ਜਾਂਦੇ,
ਤੂੰ ਪਗੜੀ ਨੂੰ ਲੱਭੀਂ ਯਾਰ

'ਵਾਸਫ਼' ਜੰਗਲਾਂ ਨੂੰ ਟੁਰ ਗਿਆ,
ਐਵੇਂ ਨਾ ਪਿਆ ਵਾਜ਼ਾਂ ਮਾਰ