ਵਿਚ ਜੰਗਲਾਂ ਦੇ ਸੱਦ ਪਈ ਮਾਰਾਂ

ਵਿਚ ਜੰਗਲਾਂ ਦੇ ਸੱਦ ਪਈ ਮਾਰਾਂ
ਜੇ ਆਵੇਂ ਮੈਂ ਜਿੰਦੜੀ ਵਾਰਾਂ

ਮੈਂ ਇੱਕ ਕੱਲੀ ਪਈ ਕੁਰਲਾਂਦੀ
ਕੂੰਜਾਂ ਚਲੀਆਂ ਬਨ ਕਤਾਰਾਂ

ਤੇਰੇ ਮੇਰੇ ਝਗੜੇ ਕਾਹਦੇ
ਤੇਰੀਆਂ ਜਿੱਤਾਂ ਮੇਰੀਆਂ ਹਾਰਾਂ

ਮੈਂ ਚੰਗੇ ਕੰਮਾਂ ਵਿਚ ਰੁੱਝੀ
ਆਪੇ ਢਾਵਾਂ ਆਪ ਉਸਾਰਾਂ

ਆਪਣੀ ਮੱਤ ਨੂੰ ਮਾਰ ਕੇ ਵਾਸਫ਼
ਹੁਣ ਮੈਂ ਸਬ ਦੀਆਂ ਮੱਤਾਂ ਮਾਰਾਂ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )