ਕੋਰੇ ਵਰਕ ਪਲਟਦਾ ਜਾ

ਕੋਰੇ ਵਰਕ ਪਲਟਦਾ ਜਾ
ਪੜ੍ਹ ਕਿਤਾਬਾਂ ਸੁੱਟਦਾ ਜਾ

ਨਾਂ ਸਮਝੀਂ ਨਾਂ ਵੇਖੀਂ ਉਸ ਨੂੰ
ਅੱਲਾਹ ਅੱਲਾਹ ਰਟਦਾ ਜਾ

ਜੋ ਬੂਟਾ ਤੂੰ ਹੱਥੀਂ ਲਾਇਆ
ਆਪਣੇ ਹੱਥੀਂ ਪੱਟਦਾ ਜਾ

ਜਾਂਦੀ ਵਾਰ ਦਾ ਮੇਲਾ ਸਮਝੀਂ
ਜੋ ਮਿਲਦਾ ਈ ਖੱਟ ਦਾ ਜਾ

ਤੇਰੇ ਸਿਰ ਦਾ ਮੁੱਲ ਖ਼ੁਦਾਈ
ਐਂਵੇਂ ਨਾ ਸਿਰ ਸੁੱਟਦਾ ਜਾ

ਏਸ ਕਾਰਨ ਇਹ ਪਤਾਂ ਬਣੀਆਂ
ਛੱਜ ਇਚ ਪਾ ਕੇ ਛਟਦਾ ਜਾ

ਯਾਰ ਦਲੀਲਾਂ ਦੇ ਵਿਚ ਪਿਆ
ਵਾਸਫ਼ ਤੂੰ ਵੀ ਹਟਦਾ ਜਾ

ਹਵਾਲਾ: ਭਰੇ ਭੜੋਲੇ, ਵਾਸਫ਼ ਅਲੀ ਵਾਸਫ਼ ( ਹਵਾਲਾ ਵੇਖੋ )