ਕਿਹੜਾ ਕਿਹੜਾ ਰੌਣਾ ਰਵਈਏ

ਕਿਹੜਾ ਕਿਹੜਾ ਰੌਣਾ ਰਵਈਏ, ਸਾਰੇ ਰੋਗ ਅਵੱਲੇ ਨੇ
ਜ਼ੋਰਾਵਰ ਨੇ ਸਾਡੇ ਘਰ ਦੇ ਪਰਛਾਵੇਂ ਵੀ ਮਿਲੇ ਨੇ

ਇਸ ਦੁਨੀਆ ਦੀ ਭੀੜ ਦੇ ਅੰਦਰ ਜਿਸ ਪਾਸੇ ਵੀ ਤੱਕਦੇ ਹਾਂ,
ਇਕ ਦੂਜੇ ਦੇ ਨੇੜੇ ਵਸਦੇ ਟਾਪੂ ਇੰਜ ਇਕੱਲੇ ਨੇ

ਕਾਸਦ ਦੇਖਾਂ, ਚਿਟੱਹੀ ਦੇਖਾਂ, ਕੋਸਾਂ ਆਪਣੇ ਲੇਖਾਂ ਨੂੰ,
ਮੌਤ ਸਿਰਹਾਣੇ ਆ ਕੇ ਬੈਠੀ, ਹੁਣ ਸਨੀਹੜੇ ਘ੍ਘੱਲੇ ਨੇ

ਚੰਗਾ ਹੁੰਦਾ ਕੁੱਝ ਨਾ ਹੁੰਦਾ, ਨਾ ਉਹ ਹੁੰਦਾ, ਨਾ ਮੈਂ ਹੁੰਦਾ,
ਜਿਨ੍ਹਾਂ ਲਈ ਇਹ ਦੁਨੀਆਂ ਛੱਡੀ, ਉਹ ਸਾਨੂੰ ਛੱਡ ਚਲੇ ਨੇ

ਅੱਗ ਪਰਾਈ ਨਾ ਪਏ ਸੇਕੋ, ਝਾਤੀ ਮਾਰੋ ਇੰਦਰ ਦੇਖੋ,
ਜੋ ਲੱਗੀ ਏ ਇਕ ਘਰ 'ਵਾਸਫ਼' ਸਾਰੇ ਉਸ ਵਿਚ ਬੱਲੇ ਨੇ